Monday, March 20, 2017

ਦੁਰਯੋਧਨ ਅੱਜ ਮੈਂ ਹਾਂ


(चुपचाप अट्टहास-27 का अनुवाद – जतिंदर कौर द्वारा)


ਰਾਜ-ਗੱਦੀ 'ਤੇ ਦੁਰਯੋਧਨ ਮੈਂ


ਜ਼ੁਬਾਨ ਹੰਭ ਗਈ ਏ

ਅੱਗ ਦੀਆਂ ਲਾਟਾਂ ਬੈਂਗਣੀ ਪੰਖੜੀਆਂ ਬਣ

ਮੇਰੇ ਸੁਫ਼ਨਿਆਂ ਵਿੱਚ ਆਉਂਦੀਆਂ ਨੇ

ਜਿਨ੍ਹਾਂ ਤਾਰਿਆਂ ਨੂੰ ਮੈਂ ਭਸਮ ਕਰਨਾ ਲੋਚਿਆ,

ਉਹ ਟਿਮਟਿਮਾਉਂਦਿਆਂ ਮੈਨੂੰ ਚਿੜ੍ਹਾਉਂਦੇ ਨੇ

ਮਿਟਾਇਆਂ ਨਹੀਂ ਮਿਟ ਰਿਹਾ ਰਾਗ ਬਸੰਤ ਬਹਾਰ

ਹਰ ਰੋਜ਼ ਪੁੰਗਰਦਾ ਏ ਇੱਕ ਨਵਾਂ ਪੌਦਾ



ਸੁਣ ਵੇ! ਤੂੰ ਜੋ ਏਨੀ ਕਾਹਲ 'ਚ ਏਂ

ਭੁੱਲ ਨਾ ਜਾਵੀਂ ਕਿ ਇਹ ਦੌਰ ਮੇਰਾ ਏ

ਤਵਾਰੀਖ਼ ਦਾ ਪਹੀਆ ਮੇਰੇ ਹੱਥੋਂ ਘੁੰਮ ਰਿਹਾ ਏ

ਏਸ ਗੱਲੋਂ ਅਣਜਾਣ ਕਿ

ਅਖੀਰ ਆਉਂਦਾ ਏ ਹਰ ਨ੍ਹੇਰੇ ਦਾ

ਗੁਸਤਾਖ਼ੀ ਦੀਆਂ ਤਮਾਮ ਹੱਦਾਂ ਪਾਰ ਕਰ ਰਹੇ ਨੇ ਮੇਰੇ ਚੇਲੇ



ਹੁੰਦਾ ਹੋਵੇਗਾ ਅਖੀਰ ਹਰ ਨ੍ਹੇਰ ਦਾ

ਹਨੇਰੇ ਜੁਗ ਦੀ ਏਸ ਰਾਜ-ਗੱਦੀ 'ਤੇ ਬੈਠਾ

ਦੁਰਯੋਧਨ ਅੱਜ ਮੈਂ ਹਾਂ।



No comments: